ਕਾਰਤਿਕ ਆਰੀਅਨ (Karthik Aaryan) ਅਤੇ ਤ੍ਰਿਪਤੀ ਡਿਮਰੀ ਦੀ ਫਿਲਮ ‘ਭੂਲ ਭੁਲਈਆ 3’ ਨੇ ਬਾਕਸ ਆਫਿਸ (Box Office)‘ ਤੇ ਇਤਿਹਾਸ ਰਚ ਦਿੱਤਾ ਹੈ,ਇਸ ਨੇ ਕਾਰਤਿਕ ਆਰੀਅਨ (Karthik Aaryan) ਦੀਆਂ ਫਿਲਮਾਂ ਦੀ ਪਹਿਲੇ ਦਿਨ ਦੀ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ,ਰਿਲੀਜ਼ ਦੇ ਦਿਨ ਕਾਰਤਿਕ ਆਰੀਅਨ (Karthik Aaryan) ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਦੀ ਸੂਚੀ ਵਿੱਚ ‘ਭੂਲ ਭੁਲਈਆ 2’ (14.11 ਕਰੋੜ), ‘ਸੱਤਪ੍ਰੇਮ ਕੀ ਕਥਾ’ (9.25 ਕਰੋੜ) ਅਤੇ ‘ਪਤੀ ਪਤਨੀ ਔਰ ਵੋ’ (9.10 ਕਰੋੜ) ਵਰਗੇ ਨਾਮ ਸ਼ਾਮਲ ਹਨ,ਮੇਕਰਸ ਲਗਾਤਾਰ ਦਾਅਵਾ ਕਰ ਰਹੇ ਸਨ ਕਿ ਭੂਲ ਭੁਲਾਈਆ 3 ਨੂੰ 30 ਕਰੋੜ ਰੁਪਏ ਤੋਂ ਜ਼ਿਆਦਾ ਦੀ ਓਪਨਿੰਗ ਮਿਲੇਗੀ ਅਤੇ ਅਜਿਹਾ ਹੀ ਹੋਇਆ ਹੈ,ਫਿਲਮ ਦਾ ਓਪਨਿੰਗ ਡੇ ਕਲੈਕਸ਼ਨ (Opening Day Collection) ਕਰੀਬ 35 ਕਰੋੜ 50 ਲੱਖ ਰੁਪਏ ਰਿਹਾ ਹੈ।
ਕਾਰਤਿਕ ਆਰੀਅਨ ਦੀਆਂ ਫਿਲਮਾਂ ਦੀ ਪਹਿਲੇ ਦਿਨ ਦੀ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ
